Tuesday, December 1, 2009

ਜਿੰਦਗੀ ਦੇ ਰਾਹਾਂ ਤੇ ……


ਜਿੰਦਗੀ ਦੇ ਰਾਹਾਂ ਤੇ....
ਗੁੱਟ ਤੇ ਬੰਨਕੇ ਰੱਖੜੀ ਕਰੀਆਂ ਭੈਣ ਦੁਆਂਵਾਂ ਜੋ,
ਸਿਰ ਉਤੇ ਨੇ ਨਿੱਤ ਰਹਿੰਦੀਆਂ ਉਹ ਮਮਤਾ ਦੀਆਂ ਛਾਵਾਂ ਜੋ,
ਬੋਲੇ ਮਿਠੜੇ ਬੋਲ ਅੰਮੀ ਦੇ ਦਿਲ ਨੂੰ ਧਰਿ ਬੰਨਾਉਦੇਂ.
ਜਿੰਦਗੀ ਦੇ ਰਾਹਾਂ ਤੇ ਤੁਰਦੇ ਇਕ ਮੁਸਾਫਿਰ ਨੂੰ,
ਕਦਮ ਕਦਮ ਤੇ ਯਾਦ ਨੇ ਆਉਂਦੇ....
ਬੁੱਢੇ ਬਾਪੂ ਹੱਥ ਫੜੀ ਜੋ ਆਵੇ ਖਿਆਲ ਡੰਗੋਰੀ ਦਾ,
ਬਚਪਣ ਰੁੱਤੇ ਸੁਣੀ ਹੋਈ ਜਾਂ ਦਾਦੀ ਮਾਂ ਦੀ ਲੋਰੀ ਦਾ,
ਉਮਰ ਨਿਆਣੀ ਬੋਲ ਤੋਤਲੇ ‘ਅੰਮੀ’ ਆਖ ਬੁਲਾਉਦੇ..
ਜਿੰਦਗੀ ਦੇ ਰਾਹਾਂ ਤੇ ਤੁਰਦੇ ਇਕ ਮੁਸਾਫਿਰ ਨੂੰ,
ਕਦਮ ਕਦਮ ਤੇ ਯਾਦ ਨੇ ਆਉਂਦੇ....
ਉਮਰ ਸਾਰੀ ਨਾ ਭੁੱਲੀ ਜਾਣੀ ਉਹ ਯਾਰਾਂ ਦੀ ਯਾਰੀ,
ਜਿੰਨਾ ਦੇ ਸੰਗ ਹੱਸ ਖੇਡ ਕੇ ਬਚਪਣ ਰੁੱਤ ਗੁਜਾਰੀ,
ਵਕਤ ਬੀਤਿਆ ਚੜੀ ਜਵਾਨੀ ਅੱਜ ਖੁਦ ਤੋਂ ਇਹ ਅਖਵਾਉਦੇ.
ਜਿੰਦਗੀ ਦੇ ਰਾਹਾਂ ਤੇ ਤੁਰਦੇ ਇਕ ਮੁਸਾਫਿਰ ਨੂੰ,
ਕਦਮ ਕਦਮ ਤੇ ਯਾਦ ਨੇ ਆਉਂਦੇ....
ਗੁਰੂਆਂ ਦਾ ਅਹਿਸਾਨ ਨਾ ਭੁਲਦਾ ਜਿੰਨਾਂ ਪੜਣ ਸਿਖਾਇਆ,
ਦੇ ਨੰਨੇ ਹੱਥੀਂ ਕਲਮ ਕਿਤਾਂਬਾਂ ਗਿਆਨ ਦਾ ਜਗਤ ਵਿਖਾਇਆ,
ਔਖੇ ਪੈਂਡੇ ਉਂਗਲੀ ਫੜ ਜੋ ਅੱਜ ਵੀ ਪਾਰ ਲੰਘਾਉਦੇਂ..
ਜਿੰਦਗੀ ਦੇ ਰਾਹਾਂ ਤੇ ਤੁਰਦੇ ਇਕ ਮੁਸਾਫਿਰ ਨੂੰ,
ਕਦਮ ਕਦਮ ਤੇ ਯਾਦ ਨੇ ਆਉਂਦੇ....
ਵਾਰ ਵਾਰ ਇਕ ਚੇਤਾ ਆਵੇ ਆਵੇ ਰੂਹ ਪਿਆਰੀ ਦਾ,
ਕਿਸੇ ਤਾਂਈਂ ਕੋਈ ਚੀਰੇ ਵਾਲੇ ਜਾਂ ਸੂਹੀ ਫੁਲਕਾਰੀ ਦਾ,
ਅੱਲੜ ਉਮਰੇ ਜਿਸ ਸਾਥੀ ਸੰਗ ਸੁਪਣੇ ਰਹੇ ਸਜਾਉਦੇਂ..
ਜਿੰਦਗੀ ਦੇ ਰਾਹਾਂ ਤੇ ਤੁਰਦੇ ਇਕ ਮੁਸਾਫਿਰ ਨੂੰ,
ਕਦਮ ਕਦਮ ਤੇ ਯਾਦ ਨੇ ਆਉਂਦੇ....
ਜਸਵੀਰ

No comments: