Wednesday, March 17, 2010

ਗੁਲਾਬੋ












ਤੂੰ ਵੀ ਏਂ ਗੁਲਾਬੋ ਨੀਂ ਗੁਲਾਬ ਵਰਗੀ,
ਗੰਨੇ ਦੀ ਗਨੇਰੀ ਜਾਂ ਸ਼ਰਾਬ ਵਰਗੀ,
ਸਮਝ ਨਾ ਆਵੇ ਕਿਵੇਂ ਸਿਫਤ ਕਰਾਂ,
ਬੁੱਲੇ ਦਿਆਂ ਬੋਲਾਂ ਦੀ ਕਿਤਾਬ ਵਰਗੀ....

ਹਾਸਾ ਰਹੇ ਬੁੱਲੀਆਂ ਤੇ ਸਦਾ ਹੱਸਦਾ,
ਤੇਰੇ ਹਾਸੇ ਵਿੱਚ ਸਾਡਾ ਜੱਗ ਵੱਸਦਾ ,
ਤੁੱਕਦੀਆਂ ਜਦੋਂ ਇਹ ਬਲੌਰੀ ਅੱਖੀਆਂ,
ਸੱਚ ਜਾਣੀ ਚੋਬਰ ਜਮਾਂ ਨੀ ਬੱਚਦਾ...

ਉਹ ਵੀ ਭੁੱਲੀ ਜਾਂਦੀ ਨਾ ਭੁਲਾਂਵਾਂ ਜਿਸ ਨੂੰ,
ਸੁਪਣੇ ਚ ਜਾਗ ਕੇ ਬੁਲਾਵਾਂ ਜਿਸ ਨੂੰ,
ਮਰਜਾਣੀ ਕੇਹੜੇ ਮੋੜ ਆਣ ਮੁੜ ਗਈ,
ਖੁਦਾ ਨਾਲੌਂ ਪਹਿਲਾਂ ਵੀ ਧਿਆਂਵਾਂ ਜਿਸ ਨੂੰ ....

ਕੱਲ ਦਾ ਕੀ ਪਤਾ ਕਦ ਮੁਕ ਜਾਣਾ ਏ.
ਆਉਦੇਂ ਜਾਂਦੇ ਸਾਹਾਂ ਨੇ ਵੀ ਰੁਕ ਜਾਂਣਾ ਏ,
ਸਦਾ ਨਹੀ ਰਹਿਣੀ ਇਹ ਜਵਾਨੀ ਰੰਗਲੀ,
ਵਕਤ ਦੇ ਝੱਖੜਾਂ ਚ ਲੁੱਟ ਜਾਣਾ ਏ.....

ਕਿਸੇ ਕੋਨੇ ਦਿਲ ਦੇ ਤੂੰ ਸਾਨੂੰ ਰੱਖ ਲੈ ,
ਥੋੜਾ ਥੋੜਾ ਪੁੱਛ ਕੁਝ ਸਾਨੂੰ ਦੱਸ ਲੈ,
ਹਾਸਿਆਂ ਹੁੰਦਾ ਯਾਰਾ ਰੱਬ ਵੱਸਦਾ,,
ਅੱਖਾਂ ਵਿੱਚ ਅੱਖਾਂ ਪਾ ਜਰਾ ਕੁ ਹੱਸ ਲੈ......

No comments: