
ਦਿਲ ਵਿੱਚ ਡੇਰਾ ਲਾ ਕੇ ਬਹਿ ਗਈ ,
ਹੁਣ ਤੇ ਸੱਜਣਾ ਯਾਦ ਤੇਰੀ,
ਮਨ ਮੰਦਰ ਵਿੱਚ ਵਾਸਾ ਤੇਰਾ,
ਧੜਕਣ ਸੁਣੇ ਅਵਾਜ ਤੇਰੀ,
ਪਲ ਨਾ ਪਵੇ ਜੁਦਾਈ ਸਾਡੀ,
ਜੇ ਰੱਬ ਸੁਣੇ ਫਰਿਅਾਦ ਮੇਰੀ....
ਦਿਲ ਮੰਗੇਂ ਤੂੰ ਜਿੰਦਗੀ ਦੇਵਾਂ,
ਰੂਹ ਵੀ ਸੱਜਣਾ ਤੇਰੀ ਏ,
ਤੇਰੇ ਸੰਗ ਮੈਂ ਹੀਰਾ ਬਣਜਾਂ,
ੳਝ ਮਿੱਟੀ ਦੀ ਢੇਰੀ ਏ,
ਪਰ ਲਫਜਾਂ ਵਿੱਚ ਬਿਅਾਨ ਨਾ ਹੋਵੇ,
ਇਹ ਪਾਕ ਮੁਹੱਬਤ ਮੇਰੀ ਏ.........
ਅਣਮੱਲੇ ਕਿਸੇ ਮੋਤੀ ਵਾਗੂੰ ,
ਸਾਹਾਂ ਵਿੱਚ ਪਰੋ ਲਾਂ ਤੈਨੂੰ,
ਝੱਲ ਪਲਕਾਂ ਦੀ ਝੱਲਾਂ ਅੜਿਅਾ,
ਅੱਖੀਅਾ ਵਿੱਚ ਲਕੋ ਲਾਂ ਤੈਨੂੰ,
ਚਿੱਤ ਕਰੇ ਜਸਵੀਰ ਵੇ ਜੱਗ ਤੋਂ,
ਸੱਤ ਜਨਮਾਂ ਲਈ ਖੋਹ ਲਾਂ ਤੈਨੂੰ......


1 comment:
Tenu Khusi Mile Ainee Yaara Har Gum Da Saya Door Hove
Tere Chuman Bulandiyan Pairaa Nu Tera Naam Ainaa Mashoor Hove
Tenu Ghaat Rahe Na Tor Koi Te Har Cheez Tere Kol Zaroor Hove
Oh deep Kare Dua Teri Har Mannat Os Rabb Agge Manzoor Hove
Post a Comment