Saturday, April 10, 2010

ਮੇਹਰ ਕਰੀਂ ਮੇਰੇ ਸਾਈਆ

















ਮੇਹਰ ਕਰੀਂ ਮੇਰੇ ਸਾਈਆ ਵਸਦਾ ਰਹੇ ਪੰਜਾਬ ਮੇਰਾ,

ਗਲ ਵਿੱਚ ਫਾਹਾ ਪਾਵੇ ਨਾ ਪੁੱਤ ਕਰਮਾਂ ਮਾਰੀ ਦਾ,
ਦੂਰ ਰੱਖੀਂ ਪਰਛਾਵਾਂ ਸਭ ਤੋਂ ਸਦਾ ਬਿਮਾਰੀ ਦਾ,
ਬੇਸ਼ੱਕ ਗੰਧਲਾ ਹੋ ਗਿਆ ਏ ਸਤਲੁਜ ਦਾ ਆਬ ਮੇਰਾ,
ਮੇਹਰ ਕਰੀਂ ਮੇਰੇ ਸਾਈਆਂ ਵਸਦਾ ਰਹੇ ਪੰਜਾਬ ਮੇਰਾ,….


ਬਖਸ਼ ਦੇਵੀਂ ਭੁੱਲ ਦਾਤਿਆ ਕੁੱਖ ਵਿੱਚ ਧੀਆਂ ਮਾਰਨ ਦੀ,
ਰਲ ਮਿਲ ਕਰਾਂਗੇ ਕੋਸ਼ਿਸ ਪਿਛਲੇ ਦੋਸ਼ ਸੁਧਾਰਨ ਦੀ,
ਜੁਗ ਜੁਗ ਜੀਵਣ ਜਿੳਣ ਜੋਗੀਆਂ ਇਹੋ ਖਾਬ ਮੇਰਾ
ਮੇਹਰ ਕਰੀਂ ਮੇਰੇ ਸਾਈਆਂ ਵਸਦਾ ਰਹੇ ਪੰਜਾਬ ਮੇਰਾ,….


ਤਿੜਕਣ ਲੱਗ ਪਏ ਰਿਸ਼ਤੇ ਪਹਿਲਾਂ ਵਰਗਾ ਪਿਆਰ ਨਹੀਂ,
ਰੁਲਦੇ ਫਿਰਨ ਬਜੁਰਗ ਦਿਲਾਂ ਵਿੱਚ ਮੋਹ ਸਤਿਕਾਰ ਨਹੀਂ,
ਜੋੜ ਦੇਵੀਂ ਮੁੜ ਤੰਦਾਂ ਮਹਿਕੇ ਫੁੱਲ ਗੁਲਾਬ ਮੇਰਾ,
ਮੇਹਰ ਕਰੀਂ ਮੇਰੇ ਸਾਈਆਂ ਵਸਦਾ ਰਹੇ ਪੰਜਾਬ ਮੇਰਾ…..,

ਭਲਾ ਹੋਵੇ ਸਰਬੱਤ ਦਾ ਇਹੋ ਅਰਜ ਗੁਜਾਰੀ ਏ,
ਕਿਰਤਾਂ ਦੇ ਲੜ ਲਾਵੀਂ ਕਾਹਤੋਂ ਬੇਰੁਜਗਾਰੀ ਏ,
ਧਰਮਾਂ ਖਾਤਰ ਲੜਦੇ ਕਿੳ ਬਸ ਦੇਈਂ ਜੁਆਬ ਮੇਰਾ,
ਮੇਹਰ ਕਰੀਂ ਮੇਰੇ ਸਾਈਆਂ ਵਸਦਾ ਰਹੇ ਪੰਜਾਬ ਮੇਰਾ….

No comments: