
ਚੰਨ ਦਾ ਬਣਾ ਕੇ ਟਿੱਕਾ ਮੱਥੇ ਤੇ ਟਿਕਾਵਾਂ ਮੈਂ,
ਸੂਰਜੇ ਦਾ ਨਗ ਤੇਰੇ ਕੋਕੇ ਚ ਜੜਾਵਾਂ ਮੈਂ,
ਹਾਰ ਤਾਰਿਆਂ ਦਾ ਦੇਵਾਂ ਮੈਂ ਬਣਾ
ਜੇ ਵੱਸ ਚੱਲੇ ਮੇਰਾ ਹੀਰੀਏ,
ਤੇਰਾ ਅੰਬਰਾ ਤੇ ਲਿਖ ਆਂਵਾ ਨਾਂ………
ਫੁੱਲਾਂ ਕੋਲੋਂ ਲੈ ਕਿ ਖੁਸ਼ਬੋਆਂ ਝੋਲੀ ਪਾ ਦਿਆਂ,
ਰੰਗਾਂ ਤੋਂ ਰੰਗੀਨੀ ਲੈ ਕੇ ਚੁੰਨੀ ਰੰਗਵਾ ਦਿਆਂ,
ਸੱਚੀਂ ਪਲਕਾਂ ਦੀ ਕਰਾਂ ਤੈਨੂੰ ਛਾਂ..
ਜੇ ਵੱਸ ਚੱਲੇ ਮੇਰਾ ਹੀਰੀਏ………….
ਹੁਸਨਾਂ ਦੀ ਰਾਣੀਏਂ ਨੀਂ ਨਜਰੋਂ ਬਚਾ ਲਵਾਂ,
ਦੁਨੀਆਂ ਤੋਂ ਦੂਰ ਕਿਤੇ ਅੜੀਏ ਛੁਪਾ ਲਵਾਂ,
ਤੈਥੋਂ ਇੱਕ ਪਲ ਹੋਵਾਂ ਨਾ ਪਰਾ…..
ਜੇ ਵੱਸ ਚੱਲੇ ਮੇਰਾ ਹੀਰੀਏ…………..
ਇਸਕ ਤੇਰੇ ਚ ਜਿੰਦੇ ਵਾਰਾਂ ਜਿੰਦਗਾਨੀ ਮੈਂ
ਤਾਜ ਨਾਲੋਂ ਸੋਹਣੀ ਕੋਈ ਬਣਾ ਦਿਆਂ ਨਿਸ਼ਾਨੀ ਮੈਂ
ਆਵੇ ਦਿਲ ਨੂੰ ਤਸੱਲੀ ਮੇਰੇ ਤਾਂ.
ਜੇ ਵੱਸ ਚੱਲੇ ਮੇਰਾ ਹੀਰੀਏ…………..
ਤੇਰੀ ਮੋਰਾਂ ਦਿਆਂ ਖੰਭਾਂ ਚ ਬਨਾਵੇ ਤਸਵੀਰ ਨੀਂ
ਸਾਹਮਣੇ ਬਿਠਾ ਕੇ ਰੱਜ ਵੇਖੇ ਜਸਵੀਰ ਨੀਂ
ਇਹੀੳ ਅੱਲਾ ਅੱਗੇ ਮੰਨਤ ਕਰਾਂ…
ਜੇ ਵੱਸ ਚੱਲੇ ਮੇਰਾ ਹੀਰੀਏ…………..


No comments:
Post a Comment