Thursday, May 13, 2010

ਹੁੰਗਾਰੇ……



















ਮਹਿਬੂਬ ਮੇਰੀ ਦਾ ਆਇਆ ਏ ਖਤ,
ਚੁੰਮ ਸੀਨੇ ਨਾਲ ਲਾਇਆ ਏ ਖਤ,
ਲਫਜ ਲੱਗਣ ਜਿਉਂ ਸਾਹਵੇਂ ਬੈਠੀ,
ਦਿਲ ਦੀਆਂ ਪਰਤਾਂ ਫੋਲਦੀ,
ਕੱਲਾ ਬਹਿ ਮੈਂ ਭਰਾਂ ਹੁੰਗਾਰੇ,
ਇੰਝ ਲਗਦੱ ਉਹ ਬੋਲਦੀ……….

ਕੁੱਝ ਸ਼ਿਕਵੇ ਕੁੱਝ ਸਿਕਾਇਤਾਂ ਨੇ,
ਤੇ ਸਤਰਾਂ ਕੁੱਝ ਪਿਆਰ ਦੀਆਂ,
ਸਭ ਗੱਲਾਂ ਮਨ ਨੂੰ ਮੋਹਦੀਆਂ ਨੇ,
ਉਸ ਚੰਨ ਵਰਗੀ ਮੁਟਿਆਰ ਦੀਆਂ,
ਬੋਲੇ ਬੋਲ ਸੁਗੰਧਾਂ ਵਰਗੇ,
ਪੌਣਾਂ ਵਿੱਚ ਮਹਿਕਾਂ ਘੋਲਦੀ…….
ਕੱਲਾ ਬਹਿ ਮੈਂ ਭਰਾਂ ਹੁੰਗਾਰੇ………

ਕਦੇ ਕਦੇ ਜਿਉਂ ਸੁਣਦਾ ਏ,
ਛਣਕਾਰਾ ਉਹਦੀਆਂ ਵੰਗਾਂ ਦਾ,
ਅੱਖੀਆਂ ਨੂੰ ਝਾਉਲਾ ਪੈਂਦਾ ਏ,
ਕੁੱਝ ਸੂਹੇ ਸੂਹੇ ਰੰਗਾਂ ਦਾ ,
ਨਜਰ ਮੇਰੀ ਤਦ ਚਾਰ ਚੁਫੇਰੇ,
ਸੱਜਣ ਰਹਿੰਦੀ ਟੋਲਦੀ………
ਕੱਲਾ ਬਹਿ ਮੈਂ ਭਰਾਂ ਹੁੰਗਾਰੇ………

ਸਦਾ ਸਲਾਮਤ ਰੱਖੀਂ ਰੱਬਾ
ਉਸ ਸਿਆਲਾਂ ਦੀ ਹੀਰ ਨੂੰ,
ਨਾਲ ਮੁਹੱਬਤ ਜਿੰਦਗੀ ਜਿਉਣੀਂ,
ਦੱਸੀ ਜਿਸ ਜਸਵੀਰ ਨੂੰ
ਕਦੇ ਨਾ ਲੰਘਣ ਤੱਤੀਆਂ ਵ੍ਹਾਵਾਂ,
ਉਸ ਪਿਆਰੀ ਰੂਹ ਕੋਲਦੀ………
ਕੱਲਾ ਬਹਿ ਮੈਂ ਭਰਾਂ ਹੁੰਗਾਰੇ,
ਇੰਝ ਲਗਦੱ ਉਹ ਬੋਲਦੀ……….

No comments: