
ਅੱਕੇ ਥੱਕੇ ਲੋਕੀ ਕਦ ਤਕ ਜੁਲਮ ਸਹਾਰਣਗੇ,
ਪੀ ਸਪਰੇਹਾਂ ਮਰਦੇ ਜੋ ਕਦੇ ਉਹ ਲਲਕਾਰਣਗੇ,
ਤਖਤਾਂ ਵਾਲਿਉ ਆ ਜਾਣਾ ਦਿਨ ਉਹ ਵੀ ਦੂਰ ਨਹੀਂ,
ਜਦ ਪੁੱਤ ਮਾਵਾਂ ਦੇ ਰਲਕੇ ਥੋਡਾ ਕਰਜ ਉਤਾਰਣਗੇ....
ਬਹੁਤਾ ਚਿਰ ਨਹੀਂ ਚਲਣਾ ਹੁਣ ਜੁਲਮਾਂ ਦਾ ਘੇਰਾ ਇਹ
ਇੱਕ ਦਿਨ ਸੂਰਜ ਚੜਣਾ ਹੋਣਾ ਦੂਰ ਹਨੇਰਾ ਇਹ
ਮੱਥੇ ਦੀਆ ਲਕੀਰਾਂ ਨੂੰ ਫਿਰ ਆਪ ਸਵਾਰਣਗੇ
ਤਖਤਾਂ ਵਾਲਿਉ ਆ ਜਾਣਾ.....
ਮੱਤ ਮਾਰੇ ਮਹਿੰਗਾਈ ਝੋਰਾ ਧੀ ਵਿਆਹਵਣ ਦਾ,
ਕਿਤੇ ਬਾਪੂ ਦੀ ਬਿਮਾਰੀ ਕਰਜਾ ਪੁੱਤ ਪੜਾਵਣ ਦਾ
ਵਕਤ ਦੀਆਂ ਫੜ ਵਾਗਾਂ ਦੂਰ ਵਗਾਹ ਕੇ ਮਾਰਣਗੇ..
ਤਖਤਾਂ ਵਾਲਿਉ ਆ ਜਾਣਾ.....
ਰੁਲਦੇ ਵੇਖੀਂ ਤਾਜ ਸੁਨਹਿਰੀ ਕਦਮਾਂ ਥੱਲੇ ਬਈ,
ਪਾਪਾਂ ਦੀ ਸਰਹੰਦ ਉੱਤੇ ਜਦ ਹੋਣੇ ਹੱਲੇ ਬਈ,
ਇੱਟ ਨਾਲ ਇੱਟ ਖੜਕਾਉਣੀ ਜਦ ਸੀਨੇ ਵਿੱਚ ਧਾਰਣਗੇ,
ਤਖਤਾਂ ਵਾਲਿਉ ਆ ਜਾਣਾ.....
ਕੀ ਹੋਇਆ ਅੱਜ ਪਾਣੀ ਵੀ ਹੱਡਾਂ ਨੂੰ ਖਾਂਦਾਂ ਏ,
ਪਰ ਗੁੱਸਾ ਵੀ ਤਾਂ ਪਾਰੇ ਵਾਂਗੂੰ ਚੜਦਾ ਜਾਂਦਾ ਏ,
ਫੜ ਕੇ ਸੱਭੇ ਲੋਟੂ ਚੌਕਾਂ ਵਿੱਚ ਖਲਾਰਣਗੇ
ਤਖਤਾਂ ਵਾਲਿਉ ਆ ਜਾਣਾ.....


No comments:
Post a Comment