Wednesday, May 12, 2010

ਮੁਹੱਬਤ....

ਲਫਜਾਂ ਵਿੱਚ ਬਿਆਨ ਨਾ ਹੋਵੇ ਇੰਨੀ ਕਰਾਂ ਮੁਹੱਬਤ ਤੈਨੂੰ,
ਸਾਹਾਂ ਦੇ ਵਿੱਚ ਵਸਦੀਂ ਏਂ ਤੂੰ ਅੱਲਾ ਜਾਣੇ ਪਤਾ ਜਾਂ ਮੈਨੂੰ,
ਉਮਰ ਮੇਰੀ ਦੇ ਨਾਲ ਹੀ ਮੁੱਕਣੀ ਇਹੀਉ ਇੱਕ ਕਹਾਣੀ ਨੀਂ
ਤੇਰੇ ਸੰਗ ਜੋ ਸਾਂਝ ਏ ਦਿਲ ਦੀ ਸਾਹਾਂ ਦੇ ਨਾਲ ਜਾਣੀ ਨੀਂ....

ਫੁੱਲਾਂ ਦੀ ਖੁਸ਼ਬੋ ਦੇ ਵਾਂਗੂੰ ਦਿਲ ਦੇ ਵਿੱਚ ਸਮੋਇਆ ਤੈਨੂੰ,
ਜਿੰਦੜੀ ਦੀ ਇਸ ਗਾਨੀ ਦੇ ਵਿੱਚ ਮੋਤੀ ਵਾਂਗ ਪਰੋਇਆ ਤੈਨੂੰ,
ਸੱਜਰੀ ਰਹਿਣੀ ਕਲੀ ਇਸ਼ਕ ਦੀ ਕਦੀ ਵੀ ਨਾ ਕੁਮਲਾਣੀ ਨੀਂ
ਤੇਰੇ ਸੰਗ ਜੋ ਸਾਂਝ ਏ ਦਿਲ ਦੀ ਸਾਹਾਂ ਦੇ ਨਾਲ ਜਾਣੀ ਨੀਂ....

ਸੱਧਰਾਂ ਤੇ ਅਰਮਾਨ ਅਸਾਂ ਦੇ ਤੂੰ ਮਿਲਿਉਂ ਸਭ ਹੋ ਗਏ ਪੂਰੇ,
ਸੁਪਣੇ ਵਿੱਚ ਹਕੀਕਤ ਬਦਲੇ ਹੁੰਦੇ ਸੀ ਜੋ ਕਦੇ ਅਧੂਰੇ,
ਇੰਨੀ ਗਹਿਰੀ ਇਹ ਗਹਿਰਾਈ ਜਿਉਂ ਸਾਗਰ ਦਾ ਪਾਣੀ ਨੀਂ
ਤੇਰੇ ਸੰਗ ਜੋ ਸਾਂਝ ਏ ਦਿਲ ਦੀ ਸਾਹਾਂ ਦੇ ਨਾਲ ਜਾਣੀ ਨੀਂ....

ਨਿੱਘ ਤੇਰੀ ਗਲਵੱਕੜੀ ਦਾ ਹਸ਼ਤਾਖਰ ਬਣੇ ਹਵਾਵਾਂ ਤੇ
ਤੇਰੇ ਆਉਣ ਦੀ ਖਬਰ ਜੇ ਸੁਣੀਏ ਵਿਛਦੀਆਂ ਪਲਕਾਂ ਰਾਹਵਾਂ ਤੇ
ਅਰਜ ਕਰੇ ਜਸਵੀਰ ਬਣੀ ਰਹੇ ਇਹੋ ਰੁੱਤ ਸੁਹਾਣੀ ਨੀਂ
ਤੇਰੇ ਸੰਗ ਜੋ ਸਾਂਝ ਏ ਦਿਲ ਦੀ ਸਾਹਾਂ ਦੇ ਨਾਲ ਜਾਣੀ ਨੀਂ....

No comments: