Saturday, July 31, 2010

ਦਿਲ ਤਾਂ ਨਹੀਂ ਕਰਦਾ ....

ਵੇਖੀਂ ਨਾ ਚਿੱਤ ਡੁਲਾਵੀਂ, ਕੱਲੀ ਬਹਿ ਮਨ ਸਮਝਾਵੀ
ਡੋਲੀਂ ਨਾ ਨੈਣੋ ਅੱਥਰੂ, ਐਵੇਂ ਨਾ ਜਿੰਦ ਰੁਲਾਵੀਂ,
ਵਕਤਾਂ ਦੀਆਂ ਤੰਗੀਆਂ ਫਿਕਰਾਂ ਕੀਤਾ ਮਜਬੂਰ ਮੈ
ਦਿਲ ਤਾਂ ਨਹੀਂ ਕਰਦਾ ਅੜੀਏ ਹੋਵਾਂ ਕਦੇ ਦੂਰ ਮੈਂ...

ਅੰਮੜੀ ਦਾ ਛੱਡਕੇ ਵੇਹੜਾ, ਬਾਬਲ ਦਾ ਨੱਗਰ ਖੇੜਾ,
ਘਰ ਵਿੱਚ ਰੁਜਗਾਰ ਮਿਲੇ ਜੇ, ਪਰਦੇਸੀਂ ਰੁਲਦਾ ਕੇਹੜਾ,
ਕੱਢਾਂ ਕੀ ਸਮਝ ਨਾ ਆਵੇ , ਕਿਸਦਾ ਕਸੂਰ ਮੈਂ
ਦਿਲ ਤਾਂ ਨਹੀਂ ਕਰਦਾ ਅੜੀਏ ਹੋਵਾਂ ਕਦੇ ਦੂਰ ਮੈਂ...

ਰੋਦੀਂ ਨਾ ਵੇਖੀ ਜਾਵੇ,ਚੁੰਨੀ ਨਾਲ ਮੁੱਖ ਲੁਕਾਵੇ,
ਛੋਟੀ ਜੋ ਭੈਣ ਪਿਆਰੀ,ਮੇਰੇ ਬਿਨ ਕੌਣ ਵਿਰਾਵੇ,
ਰੱਖੀਂ ਤੂੰ ਖਿਆਲ ਆਪਣਾ ਆਵਾਂਗਾ ਜਰੂਰ ਮੈਂ
ਦਿਲ ਤਾਂ ਨਹੀਂ ਕਰਦਾ ਅੜੀਏ ਹੋਵਾਂ ਕਦੇ ਦੂਰ ਮੈਂ...

ਕੀ ਐਸੀ ਜਿੰਦਗੀ ਦਾ ਜੀਣਾ ,ਕੱਖਾਂ ਤੋਂ ਜੋ ਕਰਦੀ ਹੀਣਾ,
ਛੱਡੀਏ ਜਦ ਜਸਵੀਰ ਵਤਣ ਨੂੰ ,ਪੈਂਦਾ ਘੁੱਟ ਸਬਰ ਦਾ ਪੀਣਾ,
ਅੱਖੀਆਂ ਚੋਂ ਵਗਦੇ ਅੱਥਰੂ ਡਾਹਢਾ ਮਜਬੂਰ ਮੈਂ
ਦਿਲ ਤਾਂ ਨਹੀਂ ਕਰਦਾ ਅੜੀਏ ਹੋਵਾਂ ਕਦੇ ਦੂਰ ਮੈਂ..
>

No comments: