
ਦਿਲ ਮੇਰੇ ਨੇ ਗਿਲਾ ਨਾ ਕੀਤਾ ਜਦ ਮੇਰੇ ਤੋਂ ਦੂਰ ਹੋਈ,
ਸੁਣਿਆਂ ਹੁਣ ਪਰਦੇਸਣ ਹੋ ਗਈ ਏਨੀ ਕਿਉਂ ਮਜਬੂਰ ਹੋਈ,
ਮੁਲਕ ਬਿਗਾਨਾ, ਵੱਸ ਬਿਗਾਨੇ, ਹਾਉਕੇਂ ਭਰਦੀ ਹੋਵੇਗੀ
ਬਹੁਤਾ ਨਹੀਂ ਪਰ ਯਾਦ ਕਦੇ ਤਾਂ ਕਰਦੀ ਹੋਵੇਗੀ.....
ਵਿੱਚ ਸਹੇਲੀਆਂ ਭੁੱਲ ਭੁਲੇਖੇ ਨਾਂ ਮੇਰੇ ਦਾ ਜਿਕਰ ਤਾਂ ਹੋਣੈ,
ਖੌਰੇ ਅੱਜਕੱਲ ਕਿੱਥੇ ਰਹਿੰਦਾ ਦਿਲ ੳਹਦੇ ਨੂੰ ਫਿਕਰ ਤਾਂ ਹੋਣੈ,
ਬੀਤੀਆਂ ਕੁੱਝ ਘਟਨਾਵਾਂ ਸੁਣਕੇ,
ਭੁੱਲਣ ਦੀਆਂ ਸਲਾਹਵਾਂ ਸੁਣਕੇ ,ਡਰਦੀ ਹੋਵੇਗੀ...
ਬਹੁਤਾ ਨਹੀਂ ਪਰ ਯਾਦ ਕਦੇ ਤਾਂ ਕਰਦੀ ਹੋਵੇਗੀ....
ਹੱਥ ਮੇਰੇ ਦੀਆਂ ਵੇਖ ਲਕੀਰਾਂ ਉਹ ਸੀ ਕਿਸਮਤ ਪੜਦੀ ਰਹਿੰਦੀ,
ਕੋਈ ਮੇਰੇ ਤੋਂ ਖੋਹ ਨਹੀ ਸਕਦਾ ਰੱਬ ਨਾਲ ਵੀ ਲੜਦੀ ਰਹਿੰਦੀ,
ਉਮਰੋਂ ਲੰਮੀਆਂ ਇਹ ਜੁਦਾਈਆਂ,
ਜੋ ਨੇ ਵੇਹੜੇ ਸਾਡੇ ਆਈਆਂ ਕਿੰਝ ਜਰਦੀ ਹੋਵੇਗੀ
ਬਹੁਤਾ ਨਹੀਂ ਪਰ ਯਾਦ ਕਦੇ ਤਾਂ ਕਰਦੀ ਹੋਵੇਗੀ....
ਕਿਸੇ ਪੁਰਾਣੀ ਡਾਇਰੀ ਦੇ ਵਿੱਚ ਹੋਣੀ ਏ ਤਸਵੀਰ ਵੀ ਲਗਦਾ,
ਸੂਹੇ ਜਿਹੇ ਕਿਸੇ ਰੰਗ ਨਾਲ ਲਿਖਿਆ ਮਿਟਿਆ ਨਹੀਂ ਜਸਵੀਰ ਵੀ ਲਗਦਾ,
ਡਿਗਦੇ ਅੱਥਰੂ ਕਿਵੇਂ ਲੁਕਾਵੇ,
ਚੰਦਰੇ ਜੱਗ ਨੂੰ ਕੀ ਸਮਝਾਵੇ, ਹੱਥ ਕਾਲਜੇ ਧਰਦੀ ਹੋਵੇਗੀ...
ਬਹੁਤਾ ਨਹੀਂ ਪਰ ਯਾਦ ਕਦੇ ਤਾਂ ਕਰਦੀ ਹੋਵੇਗੀ....


No comments:
Post a Comment