
ਅਸੀ ਇਕੋ ਰੰਗ ਵਿੱਚ ਰੰਗੇ ਹੁਣ ਕੀ ਰੰਗ ਚੜਣਾ ਹੋਲੀ ਦਾ,
ਰੱਬ ਆਪੇ ਹੀ ਮੰਨ ਜਾਣਾ ਨਾਂ ਤੇਰਾ ਮੁਖੋਂ ਬੋਲੀ ਦਾ,
ਰੰਗ ਏਨਾ ਗੂੜਾ ਚੜਿਆ, ਸਾਡੇ ਧੁਰ ਅੰਦਰ ਵੜਿਆਂ,
ਸਾਨੂੰ ਸਾਰੀ ਦੁਨੀਆ ਭੁੱਲੀ, ਇੱਕ ਤੇਰਾ ਪੱਲਾ ਫੜਿਆ
ਤਸਵੀਰ ਦਿਸੇਂਦੀ ਤੇਰੀ ਬੂਹਾ ਜਦ ਵੀ ਦਿਲ ਦਾ ਖੋਲੀ ਦਾ,
ਅਸੀ ਇਕੋ ਰੰਗ ਵਿੱਚ ਰੰਗੇ ਹੁਣ ਕੀ ਰੰਗ ਚੜਣਾ ਹੋਲੀ ਦਾ......


1 comment:
Boht sohna design hai and boht sohna likhia hai....
Post a Comment